ਨੌਜਵਾਨਾਂ ਲਈ ਖਤਰਨਾਕ ਕੰਮ ਲਈ ਸੁਰੱਖਿਆਵਾਂEnglish

ਇਹ ਏਨਗੇਜਮੈਂਟ ਕਿਸ ਬਾਰੇ ਹੈ?

ਨੌਜਵਾਨਾਂ ਲਈ ਖਤਰਨਾਕ ਕੰਮ ਲਈ ਸੁਰੱਖਿਆਵਾਂ

ਇਹ ਸਰਕਾਰ ਕੰਮ ਦੀਆਂ ਥਾਵਾਂ ‘ਤੇ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ ਅਤੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਤੋਂ ਇਸ ਬਾਰੇ ਸੁਣਨਾ ਚਾਹੁੰਦਾ ਹੈ ਕਿ ਕੀ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕਾਮਿਆਂ ਨੂੰ ਕੁਝ ਵਿਸ਼ੇਸ਼ ਕਿਸਮਾਂ ਦੇ ਖਤਰਨਾਕ ਕੰਮ ਤੋਂ ਸੀਮਤ ਕੀਤਾ ਜਾਣਾ ਚਾਹੀਦਾ ਹੈ।

ਤੁਹਾਡੇ ਵਿਚਾਰ ਇੱਕ ਅਜਿਹੇ ਕਾਨੂੰਨ ਦੇ ਵਿਕਾਸ ਵਿੱਚ ਮਦਦ ਕਰਣਗੇ, ਜੋ ਇਹ ਪਰਿਭਾਸ਼ਿਤ ਕਰੇਗਾ ਕਿ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਲੋਕਾਂ ਵਾਸਤੇ ਕਿਹੜੀਆਂ ਕਿਸਮਾਂ ਦਾ ਕੰਮ ਬਹੁਤ ਖਤਰਨਾਕ ਹੈ। ਇਹ ਸਰਵੇਖਣ 21 ਅਪਰੈਲ, 2022 ਤੋਂ ਲੈਕੇ 17 ਜੂਨ, 2022 ਤੱਕ ਖੁੱਲ੍ਹਾ ਰਹੇਗਾ ਅਤੇ ਇਸਨੂੰ ਪੂਰਾ ਕਰਨ ਨੂੰ ਲੱਗਭਗ 15 ਮਿੰਟਾਂ ਦਾ ਸਮਾਂ ਲੱਗੇਗਾ। ਤੁਸੀਂ ਇਸ ਨੂੰ ਆਪਣੀ ਗਤੀ ਨਾਲ ਸ਼ੁਰੂ ਕਰ ਸਕਦੇ ਹੋ, ਰੁਕ ਸਕਦੇ ਹੋ, ਅਤੇ ਦੁਬਾਰਾ ਸ਼ੁਰੂ ਕਰ ਸਕਦੇ ਹੋ।

ਸਰਕਾਰ ਕੰਮ ‘ਤੇ ਨੌਜਵਾਨਾਂ ਦੀ ਬਿਹਤਰ ਸੁਰੱਖਿਆ ਲਈ ਬੀ.ਸੀ. ਦੇ ਰੁਜ਼ਗਾਰ ਕਾਨੂੰਨਾਂ ਨੂੰ ਮਜ਼ਬੂਤ ਕਰ ਰਹੀ ਹੈ। ਆਮ ਕੰਮ ਕਰਨ ਦੀ ਉਮਰ ਨੂੰ 12 ਤੋਂ ਵਧਾ ਕੇ 16 ਕਰ ਦਿੱਤਾ ਗਿਆ ਹੈ, ਅਤੇ “ਹਲਕੇ ਕੰਮ” ਨੂੰ ਉਹਨਾਂ ਨੌਕਰੀਆਂ ਵਾਸਤੇ ਪਰਿਭਾਸ਼ਿਤ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਮਾਪਿਆਂ ਦੀ ਆਗਿਆ ਦੇ ਨਾਲ 14 ਅਤੇ 15 ਸਾਲਾਂ ਦੇ ਬੱਚਿਆਂ ਦੁਆਰਾ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਤਬਦੀਲੀਆਂ 12 ਸਾਲ ਜਾਂ ਇਸਤੋਂ ਵੱਡੀ ਉਮਰ ਦੇ ਬੱਚਿਆਂ ਨੂੰ ਕਿਸੇ ਪਰਿਵਾਰਕ ਕਾਰੋਬਾਰ ਜਾਂ ਫਾਰਮ ਲਈ ਕੰਮ ਕਰਨ ਦੇ ਯੋਗ ਵੀ ਬਣਾਉਂਦੀਆਂ ਹਨ, ਬਸ਼ਰਤੇ ਕਿ ਕੰਮ ਸੁਰੱਖਿਅਤ ਹੋਣ ਜਿਵੇਂ ਕਿ ਇੰਪਲਾਇਮੈਂਟ ਸਟੈਂਡਰਡਜ਼ ਰੈਗੂਲੇਸ਼ਨ (Employment Standards Regulation) ਵਿੱਚ ਨਿਰਧਾਰਤ ਕੀਤਾ ਗਿਆ ਹੈ।

ਇਹਨਾਂ ਤਬਦੀਲੀਆਂ ਨੇ ਬੀ.ਸੀ. ਨੂੰ ਅੰਤਰਰਾਸ਼ਟਰੀ ਕਿਰਤ ਮਿਆਰਾਂ ਦੇ ਅਨੁਕੂਲ ਬਣਾ ਦਿੱਤਾ ਹੈ ਜਿੰਨ੍ਹਾਂ ਦਾ ਉਦੇਸ਼ ਬੱਚਿਆਂ ਨੂੰ ਖਤਰਨਾਕ ਜਾਂ ਅਣਉਚਿਤ ਕੰਮ ਤੋਂ ਬਚਾਉਣਾ ਹੈ।

ਇਹਨਾਂ ਤਬਦੀਲੀਆਂ ਦਾ ਅੰਤਿਮ ਪੜਾਅ, ਜੋ ਕਿ ਇਸ ਜਨਤਕ ਏਨਗੇਜਮੈਂਟ ਦਾ ਵਿਸ਼ਾ ਹੈ, ਇਹ ਜਾਂਚ ਕਰਨਾ ਅਤੇ ਪਰਿਭਾਸ਼ਿਤ ਕਰਨਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕਾਮਿਆਂ ਲਈ, ਜਾਂ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕਾਮਿਆਂ ਲਈ ਕਿਸ ਕਿਸਮ ਦੇ ਕੰਮ ਨੂੰ ਬਹੁਤ ਖਤਰਨਾਕ ਮੰਨਿਆ ਜਾਣਾ ਚਾਹੀਦਾ ਹੈ, ਜੇ ਕਿਸੇ ਖਾਸ ਕਿਸਮ ਦੇ ਖਤਰਨਾਕ ਕੰਮ ਲਈ 16 ਸਾਲ ਤੋਂ ਵੱਧ ਘੱਟੋ-ਘੱਟ ਉਮਰ ਨਿਰਧਾਰਿਤ ਕੀਤੀ ਗਈ ਹੈ।

ਕਿਰਤ ਮੰਤਰਾਲੇ (ਦ ਮਨਿਸਟਰੀ ਔਫ ਲੇਬਰ) ਨੇ ਕੈਨੇਡਾ ਦੇ ਹੋਰ ਅਧਿਕਾਰ-ਖੇਤਰਾਂ ਵਿੱਚ ਖਤਰਨਾਕ ਕਾਰਜ ਅਧਿਨਿਯਮਾਂ ਦੀ ਸਮੀਖਿਆ ਕੀਤੀ ਹੈ, ਅਤੇ ਨਾਲ ਹੀ ਬਾਲਗ ਅਤੇ ਨੌਜਵਾਨ ਕਾਮਿਆਂ ਵਾਸਤੇ WorkSafeBC ਦੇ ਸੱਟ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਹੈ, ਅਤੇ ਖਤਰਨਾਕ ਕੰਮ ਦੇ ਨਿਯਮ ‘ਤੇ ਵਿਚਾਰ ਕਰਨ ਲਈ ਬਹੁਤ ਸਾਰੀਆਂ ਨੌਕਰੀਆਂ ਦੀ ਪਛਾਣ ਕੀਤੀ ਹੈ। ਜੇ ਕੰਮ ਦੀ ਕਿਸੇ ਕਿਸਮ ਦੀ ਪਛਾਣ ਖਤਰਨਾਕ ਵਜੋਂ ਕੀਤੀ ਜਾਂਦੀ ਹੈ ਅਤੇ ਇਸਨੂੰ ਅਧਿਨਿਯਮ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਕਿਸੇ ਇੰਮਪਲੌਇਰ ਨੂੰ ਉਸ ਨੌਕਰੀ ਵਾਸਤੇ ਨਿਰਧਾਰਿਤ ਘੱਟੋ ਘੱਟ ਉਮਰ (16, 17, 18 ਜਾਂ 19) ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਅਸੀਂ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਰਵੇਖਣ ਨੂੰ ਪੂਰਾ ਕਰਨ ਅਤੇ ਇਸ ਮਹੱਤਵਪੂਰਨ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦੇ ਰਹੇ ਹਾਂ। ਇਹ ਸਾਈਟ ਜਲਦੀ ਹੀ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ।

ਏਨਗੇਜਮੈਂਟ ਦੇ ਵੇਰਵੇ

ਤਾਰੀਖ: 21 ਅਪ੍ਰੈਲ, 2022 ਤੋਂ 17 ਜੂਨ, 2022 ਤੱਕ

ਸ਼੍ਰੇਣੀ: ਸੇਹਤ-ਸੁਰੱਖਿਆ

ਸਟੈਟਸ: ਖੁੱਲ੍ਹਾ