ਸਥਾਈ ਪੇਡ ਸਿੱਕ ਲੀਵ - ਤਨਖਾਹ ਸਮੇਤ ਬਿਮਾਰੀ ਲਈ ਛੁੱਟੀ branding logo
Skip to navigation Skip to Contents Skip to Accessibility Statement
Search Menu

ਇਹ ਸ਼ਮੂਲੀਅਤ (ਏਨਗੇਜਮੈਂਟ) ਕਿਸ ਬਾਰੇ ਹੈ?

ਸਰਕਾਰ ਬੀ.ਸੀ. ਵਿੱਚ ਕਰਮਚਾਰੀਆਂ ਦੇ ਲਈ ਪੇਡ ਸਿੱਕ ਲੀਵ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ)ਵਿਕਸਤ ਕਰ ਰਹੀ ਹੈ, ਤਾਂਕਿ ਉਹ ਹਰ ਸਾਲ ਨਿਰਧਾਰਤ ਦਿਨਾਂ ਦੀ ਸੰਖਿਆ ਲਈ, ਤਨਖਾਹ ਦੇ ਨੁਕਸਾਨ ਦੇ ਬਿਨਾਂ, ਉਸ ਵੇਲੇ ਘਰ ਰਹਿ ਸਕਣ ਜਦੋਂ ਉਹ ਬਿਮਾਰ ਜਾਂ ਜ਼ਖਮੀ ਹਨ। ਨਵਾਂ ਮਾਡਲ 1 ਜਨਵਰੀ, 2022 ਤੋਂ ਲਾਗੂ ਕੀਤਾ ਜਾਵੇਗਾ।

ਫੇਜ਼ ਇੱਕ – ਹੁਣ ਪੂਰਾ ਹੋ ਗਿਆ ਹੈ – ਇਸ ਵਿੱਚ ਉਨ੍ਹਾਂ ਸਰਵੇਖਣਾਂ ਦੀ ਵਰਤੋਂ ਕੀਤੀ ਗਈ ਜਿੰਨ੍ਹਾਂ ਨੇ ਵਰਕਰਾਂ ਅਤੇ ਕੰਮ ਮਾਲਕਾਂ ਕੋਲੋਂ ਉਨ੍ਹਾਂ ਦੇ ਕੰਮ ਦੇ ਸਥਾਨ ਵਿੱਚ ਮੌਜੂਦਾ ਪੇਡ ਸਿੱਕ ਲੀਵ ਪ੍ਰੋਗਰਾਮਾਂ ਅਤੇ ਉਹ ਸਾਰੇ ਸੂਬੇ ਵਿਚਲੇ ਮਾਡਲ ਵਿੱਚ ਕੀ ਦੇਖਣਾ ਚਾਹੁਣਗੇ, ਬਾਰੇ ਇਨਪੁੱਟ ਮੰਗੀ।

ਫੇਜ਼ ਦੋ ਹੁਣ ਸ਼ੁਰੂ ਹੋ ਗਿਆ ਹੈ। ਸਰਵੇਖਣਾਂ ਦੇ ਨਤੀਜਿਆਂ ਦੁਆਰਾ ਸੂਚਿਤ ਕੀਤੇ ਜਾਣ ਨਾਲ, ਹੁਣ ਇੱਕ ਔਪਸ਼ਨਜ਼ ਪੇਪਰ (Options Paper) ਵਿਕਸਤ ਕੀਤਾ ਜਾ ਰਿਹਾ ਹੈ ਜਿਹੜਾ ਨਵੀਂ ਪੇਡ ਸਿੱਕ ਛੁੱਟੀ ਦੀ ਪਾਤਰਤਾ ਦੇ ਲਈ ਸੰਭਾਵਿਤ ਮਾਡਲਾਂ ਦੀ ਰੇਂਜ ਪੇਸ਼ ਕਰਦਾ ਹੈ।

ਸ਼ਮੂਲੀਅਤ ਟਾਈਮਲਾਈਨ:

ਫੇਜ਼ 1: ਸਰਵੇਖਣ 5 ਅਗਸਤ ਤੋਂ 14 ਸਤੰਬਰ, 2021 ਤੱਕ ਖੁੱਲੇ ਸਨਫੇਜ਼ 2: ਹੁਣ ਔਪਸ਼ਨਜ਼ ਪੇਪਰ ਨੂੰ 25 ਅਕਤੂਬਰ, 2021 ਤੱਕ ਪਬਲਿਕ ਵਾਸਤੇ ਪੋਸਟ ਕੀਤਾ ਗਿਆ ਹੈ।