ਸ਼ਮੂਲੀਅਤ ਲਈ ਮਨਿਸਟਰੀ ਦੀ ਐਡਵਾਈਜ਼ਰੀ ਸੰਦਰਭ ਦੀਆਂ ਸ਼ਰਤਾਂ
ਪਿਛੋਕੜ
ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ, ਬੀ ਸੀ ਵਿਚ ਇਕ ਨਵੇਂ ਮਿਊਜ਼ੀਅਮ(ਅਜਾਇਬ ਘਰ) ਦੇ ਵਿਜ਼ਨ ਲਈ ਜਾਣਕਾਰੀ ਵਾਸਤੇ ਸ਼ਮੂਲੀਅਤ ਦਾ ਇਕ ਕਾਰਜ ਸ਼ੁਰੂ ਕਰੇਗੀ। ਇਹ ਮਿਊਜ਼ੀਅਮ(ਅਜਾਇਬ ਘਰ) ਵੱਖ ਵੱਖ ਸਾਊਥ ਏਸ਼ੀਅਨ ਵਿਰਸੇ ਦੇ ਕੈਨੇਡੀਅਨਾਂ ਦੇ ਇਤਿਹਾਸਾਂ, ਸਭਿਆਚਾਰਾਂ, ਅਤੇ ਬ੍ਰਿਟਿਸ਼ ਕੋਲੰਬੀਆ ਲਈ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ।
ਸਰਕਾਰ ਨੇ 2020 ਦੀ ਸੂਬਾਈ ਇਲੈਕਸ਼ਨ ਦੌਰਾਨ ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ (ਅਜਾਇਬ ਘਰ) ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਹ ਵਾਅਦਾ ਟੂਰਿਜ਼ਮ, ਆਰਟਸ, ਕਲਚਰ ਐਂਡ ਸਪੋਰਟਸ (ਟੀ ਏ ਸੀ ਐੱਸ) ਦੇ ਮਨਿਸਟਰ ਲਈ 2020 ਅਤੇ 2022 ਦੀਆਂ ਆਦੇਸ਼ ਵਾਲੀਆਂ ਚਿੱਠੀਆਂ ਵਿਚ ਦੁਬਾਰਾ ਪੱਕਾ ਕੀਤਾ ਗਿਆ ਸੀ।
ਟੀ ਏ ਸੀ ਐੱਸ ਨੇ, ਨਸਲਵਾਦ ਵਿਰੋਧੀ ਉੱਦਮਾਂ ਲਈ ਪਾਰਲੀਮੈਂਟਰੀ ਸੈਕਟਰੀ ਦੀ ਮਦਦ ਨਾਲ ਮਿਊਜ਼ੀਅਮ ਦੇ ਉੱਭਰ ਰਹੇ ਪ੍ਰੋਗਰਾਮਾਂ ਅਤੇ ਤਜਵੀਜ਼ਾਂ ਨੂੰ ਅੱਗੇ ਵਧਾਉਣ ਲਈ ਪ੍ਰਭਾਵਿਤ ਭਾਈਚਾਰਿਆਂ ਨਾਲ ਸਲਾਹ-ਮਸ਼ਵਰਾ ਕਰਕੇ ਕੰਮ ਕਰਨਾ ਹੈ ਜਿਸ ਵਿਚ ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ (ਅਜਾਇਬ ਘਰ) ਵੀ ਸ਼ਾਮਲ ਹੈ। (ਸਿਵਾਏ ਟੀ ਏ ਸੀ ਐੱਸ ਦੇ ਮਨਿਸਟਰ ਦੇ 2022 ਦੇ ਆਦੇਸ਼ ਪੱਤਰ ਤੋਂ
ਮੰਤਵ
ਇਸ ਕੰਮ ਦੇ ਪਹਿਲੇ ਪੜਾ ਵਿਚ ਐਡਵਾਈਜ਼ਰੀ (ਸਲਾਹਕਾਰ) ਇਕ ਸੂਬਾ-ਵਿਆਪੀ, ਕਮਿਊਨਟੀ ਦੀ ਅਗਵਾਈ ਵਾਲੇ ਸ਼ਮੂਲੀਅਤ ਦੇ ਕਾਰਜ ਦੇ ਡਿਜ਼ਾਇਨ ਨਾਲ ਸੰਬੰਧਿਤ ਜਾਣਕਾਰੀ ਦੇਣਗੇ ਅਤੇ ਸਿਫਾਰਸ਼ਾਂ ਕਰਨਗੇ ਜਿਹੜਾ ਸੂਬੇ ਵਿਚ ਰਹਿੰਦੇ ਸਾਊਥ ਏਸ਼ੀਅਨ ਵਿਰਾਸਤ ਦੇ ਲੋਕਾਂ ਦੇ ਯੋਗਦਾਨਾਂ ਅਤੇ ਸਭਿਆਚਾਰਾਂ ਉੱਪਰ ਕੇਂਦਰਿਤ ਬੀ.ਸੀ. ਵਿਚ ਨਵਾਂ ਮਿਊਜ਼ੀਅਮ (ਅਜਾਇਬ ਘਰ) ਬਣਾਉਣ ਦੇ ਵਿਜ਼ਨ ਨੂੰ ਰੂਪ ਰੇਖਾ ਪ੍ਰਦਾਨ ਕਰੇਗਾ। ਦੂਜੇ ਪੜਾ ਵਿਚ, ਐਡਵਾਈਜ਼ਰੀ ਦਾ ਰੋਲ ਸ਼ਮੂਲੀਅਤ ਦੇ ਕਾਰਜ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦੇਣ, ਸ਼ਮੂਲੀਅਤ ਦੀਆਂ ਮੁੱਖ ਸਰਗਰਮੀਆਂ ਵਿਚ ਹਿੱਸਾ ਲੈਣ, ਅਤੇ ‘ਅਸੀਂ ਕੀ ਸੁਣਿਆ ਹੈ’ ਰਿਪੋਰਟ (ਰਿਪੋਰਟਾਂ) ਦੀ ਪੜਚੋਲ ਕਰਨ ਵੱਲ ਤਬਦੀਲ ਹੋ ਜਾਵੇਗਾ।
ਐਡਵਾਈਜ਼ਰੀ ਸ਼ਮੂਲੀਅਤ ਵਾਲੀ ਪਹੁੰਚ ਲਈ ਭਾਈਚਾਰਿਆਂ ਅਤੇ ਜੁਗਤੀ ਸਲਾਹਕਾਰਾਂ ਵਿਚ ਮਾਧਿਅਮ ਵਜੋਂ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਜੋ ਗੱਲਬਾਤ ਵਿਚ ਬਰਾਬਰੀ, ਸ਼ਮੂਲੀਅਤ, ਪਹੁੰਚਯੋਗਤਾ, ਨਸਲਵਾਦ ਵਿਰੋਧੀ ਅਤੇ ਜਾਤੀਵਾਦ ਵਿਰੋਧੀ ਸਿਧਾਂਤਾਂ ਨੂੰ ਪ੍ਰਣਾਏ ਲੋਕਾਂ, ਭਾਈਚਾਰਿਆਂ ਅਤੇ ਗਰੁੱਪਾਂ ਨੂੰ ਇਕੱਠਾ ਕਰਦਾ ਹੈ।
ਸ਼ਮੂਲੀਅਤ ਦਾ ਇਹ ਕਾਰਜ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਵੇਗਾ ਕਿ ਮਿਊਜ਼ੀਅਮ (ਅਜਾਇਬ ਘਰ) ਲਈ ਅੰਤਿਮ ਵਿਜ਼ਨ ਨੂੰ ਪੂਰੇ ਬੀ.ਸੀ. ਵਿਚ ਦਿਲਚਸਪੀ ਰੱਖਣ ਵਾਲਿਆਂ ਅਤੇ ਪ੍ਰਭਾਵਿਤ ਲੋਕਾਂ ਵਲੋਂ ਸੇਧ ਦਿੱਤੀ ਜਾਵੇਗੀ। ਇਹ ਹਿੱਸਾ ਲੈਣ ਲਈ ਕਈ ਅਤੇ ਵੱਖ ਵੱਖ ਮੌਕੇ ਪ੍ਰਦਾਨ ਕਰੇਗਾ, ਤਾਂ ਜੋ ਸੂਬੇ ਭਰ ਤੋਂ ਭਾਈਚਾਰੇ ਅਤੇ ਗਰੁੱਪ ਮਿਊਜ਼ੀਅਮ (ਅਜਾਇਬ ਘਰ) ਲਈ ਆਪਣੇ ਵਿਜ਼ਨ `ਤੇ ਵਿਚਾਰ ਕਰਨ ਲਈ ਇਕੱਠੇ ਹੋ ਸਕਣ, ਜਿਸ ਵਿਚ ਇਸ ਦਾ ਸਥਾਨ, ਨਾਂ ਅਤੇ ਉਦੇਸ਼ ਵੀ ਸ਼ਾਮਲ ਹਨ।
ਸਮਾਂ
ਐਡਵਾਈਜ਼ਰੀ ਸ਼ਮੂਲੀਅਤ ਦੇ ਕਾਰਜ ਦੌਰਾਨ ਲਾਗੂ ਰਹੇਗੀ। ਸ਼ਮੂਲੀਅਤ ਦੇ ਕਾਰਜ ਵਿਚ ਦੋ ਪੜਾ ਸ਼ਾਮਲ ਹਨ:
ਪੜਾ 1: ਸ਼ਮੂਲੀਅਤ ਦਾ ਡਿਜ਼ਾਇਨ ਅਤੇ ਪਲੈਨਿੰਗ | ਸਤੰਬਰ 2023 – ਦਸੰਬਰ 2023 |
ਪੜਾ 2: ਸ਼ਮੂਲੀਅਤ ਦੀ ਡਲਿਵਰੀ | ਅਪ੍ਰੈਲ 2024 ਦੀ ਸ਼ੁਰੂਆਤ – ਗਰਮੀਆਂ 2024 |
ਐਡਵਾਈਜ਼ਰੀ ਦੇ ਮੈਂਬਰ ਇਕ ਜਾਂ ਦੋਨੋਂ ਪੜਾਵਾਂ ਵਿਚ ਸ਼ਾਮਲ ਹੋਣ ਦੀ ਚੋਣ ਕਰ ਸਕਦੇ ਹਨ।
ਬਣਤਰ ਅਤੇ ਨਿਯੁਕਤੀਆਂ
ਐਡਵਾਈਜ਼ਰੀ ਦੇ ਮੈਂਬਰ ਟੂਰਿਜ਼ਮ, ਆਰਟਸ, ਕਲਚਰ ਐਂਡ ਸਪੋਰਟ ਦੇ ਮਨਿਸਟਰ ਵਲੋਂ ਨਿਯੁਕਤ ਕੀਤੇ ਜਾਂਦੇ ਹਨ। ਐਡਵਾਈਜ਼ਰੀ ਵਿਚ 25 ਤੱਕ ਮੈਂਬਰ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਭਾਈਚਾਰੇ ਵਿਚ ਸ਼ਮੂਲੀਅਤ ਅਤੇ/ਜਾਂ ਸਭਿਆਚਾਰ/ਮਿਊਜ਼ੀਅਮ (ਅਜਾਇਬ ਘਰ) ਦੇ ਖੇਤਰ ਵਿਚ ਉਨ੍ਹਾਂ ਦੇ ਤਜਰਬੇ ਅਤੇ ਇਸ ਦੇ ਨਾਲ ਨਾਲ ਸਾਊਥ ਏਸ਼ੀਅਨ ਵਿਰਾਸਤਾਂ ਦੇ ਤਜਰਬੇ ਅਤੇ ਸਭਿਆਚਾਰਕ ਗਿਆਨ ਕਰਕੇ ਚੁਣਿਆ ਜਾਂਦਾ ਹੈ। ਮਨਿਸਟਰ ਕਿਸੇ ਵੀ ਸਮੇਂ ਮੈਂਬਰ ਵਧਾ ਜਾਂ ਹਟਾ ਸਕਦਾ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਐਡਵਾਈਜ਼ਰੀ ਦੇ ਮੈਂਬਰਾਂ ਦੀ ਉਪਲਬਧਤਾ ਕੰਮ ਦੇ ਸਾਰੇ ਪੜਾਵਾਂ ਵਿਚ ਸ਼ਮੂਲੀਅਤ ਕਰਨ ਦੀ ਆਗਿਆ ਨਹੀਂ ਦੇ ਸਕਦੀ ਹੈ। ਐਡਵਾਈਜ਼ਰੀ ਦੇ ਮੈਂਬਰ ਇਸ ਪ੍ਰੋਜੈਕਟ ਦੇ ਸੰਬੰਧ ਵਿਚ ਆਪਣੇ ਨਾਵਾਂ ਨੂੰ ਜਨਤਕ ਤੌਰ `ਤੇ ਦੱਸੇ ਜਾਣ ਲਈ ਸਹਿਮਤੀ ਦਿੰਦੇ ਹਨ।
ਅਜਿਹੀ ਐਡਵਾਈਜ਼ਰੀ ਬਣਾਉਣ ਲਈ ਯਤਨ ਕੀਤੇ ਗਏ ਹਨ ਜਿਹੜੀ ਪੀੜ੍ਹੀਆਂ, ਭੂਗੋਲ, ਬੋਲੀਆਂ, ਜੈਂਡਰਜ਼, ਸੈਕਟਰਾਂ, ਅਤੇ ਕਮਿਊਨਟੀ ਨਾਲ ਸੰਬੰਧਾਂ ਵਾਲੇ ਮੈਂਬਰਾਂ ਨਾਲ ਸਾਊਥ ਏਸ਼ੀਅਨ ਭਾਈਚਾਰਿਆਂ ਦੀ ਵੰਨ-ਸੁਵੰਨਤਾ ਦਾ ਅਕਸ ਦਿਖਾਉਂਦੀ ਹੈ। ਪਰ, ਐਡਵਾਈਜ਼ਰੀ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਸੰਸਥਾ ਜਾਂ ਆਪਣੀ ਪਛਾਣ ਦੇ ਗਰੁੱਪਾਂ ਦੀ ਤਰਫੋਂ ਪ੍ਰਤੀਨਿਧ ਬਣਨ ਜਾਂ ਉਨ੍ਹਾਂ ਦੀ ਤਰਫੋਂ ਬੋਲਣ ਲਈ ਨਹੀਂ ਕਿਹਾ ਜਾਂਦਾ ਹੈ, ਅਤੇ ਨਾ ਹੀ ਇਹ ਸਮਝਿਆ ਜਾਂਦਾ ਹੈ ਕਿ ਐਡਵਾਈਜ਼ਰੀ ਟੇਬਲ ਦੇ ਦੁਆਲੇ ਨੁਮਾਇੰਦਗੀ ਵਾਲੇ ਭਾਈਚਾਰੇ ਉਹ ਹੋਣਗੇ ਜਿਹੜੇ ਕਾਰਜ ਵਿਚ ਸ਼ਾਮਲ ਹਨ ਜਾਂ ਜਿਨ੍ਹਾਂ ਨੂੰ ਮਿਊਜ਼ੀਅਮ (ਅਜਾਇਬ ਘਰ) ਵਿਚ ਥਾਂ ਦਿੱਤੀ ਜਾਵੇਗੀ। ਐਡਵਾਈਜ਼ਰੀ ਭਾਈਚਾਰਿਆਂ ਨਾਲ ਵਿਆਪਕ ਸ਼ਮੂਲੀਅਤ ਲਈ ਇਕ ਸ਼ੁਰੂਆਤੀ ਪੋਆਇੰਟ ਹੈ ਅਤੇ ਇਹ ਸਾਰੇ ਪ੍ਰੋਜੈਕਟ ਵਿਚ ਆਪਣੀ ਰਾਇ ਦੇਵੇਗੀ।
ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ
ਐਡਵਾਈਜ਼ਰੀ ਦੇ ਮੈਂਬਰਾਂ ਦਾ ਰੋਲ ਇਹ ਕਰਨਾ ਹੈ:
- ਸ਼ਮੂਲੀਅਤ ਦੀ ਪਲੈਨ ਦੇ ਵਿਕਾਸ ਲਈ ਜਾਣਕਾਰੀ ਦੇਣਾ;
- ਆਪਣੇ ਭਾਈਚਾਰਿਆਂ ਵਿਚ ਸ਼ਮੂਲੀਅਤ ਦੇ ਮੌਕੇ ਸਾਂਝੇ ਕਰਨਾ;
- ਇੱਛਾ ਮੁਤਾਬਕ: ਸ਼ਮੂਲੀਅਤ ਦੇ ਕਾਰਜ ਦੇ ਪੜਾ 2 ਦੌਰਾਨ ਕਮਿਊਨਟੀ-ਆਧਾਰਿਤ ਗੱਲਬਾਤ ਕਰਨ ਦੇ ਤਾਲਮੇਲ ਅਤੇ/ਜਾਂ ਗੱਲਬਾਤ ਕਰਵਾਉਣ ਵਿਚ ਮਦਦ ਕਰਨਾ
ਐਡਵਾਈਜ਼ਰੀ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਇਹ ਹਨ:
- ਅਕਤੂਬਰ-ਦਸੰਬਰ 2023 ਦੇ ਵਿਚਕਾਰ ਤਿੰਨ ਡਿਜ਼ਾਈਨ ਵਰਕਸ਼ਾਪਾਂ ਵਿਚ ਹਿੱਸਾ ਲੈਣਾ। ਪਹਿਲੀ ਮੀਟਿੰਗ ਐਡਵਾਈਜ਼ਰੀ ਦੇ ਰੋਲ ਨੂੰ ਸਪਸ਼ਟ ਕਰੇਗੀ ਅਤੇ ਬਾਅਦ ਦੀਆਂ ਮੀਟਿੰਗਾਂ ਸ਼ਮੂਲੀਅਤ ਦੀ ਪਲੈਨ ਨੂੰ ਨਿਖਾਰਨਗੀਆਂ;
- ਸ਼ਮੂਲੀਅਤ ਦੇ ਕਾਰਜ ਲਈ ਖਿਆਲਾਂ ਦੀ ਪੜਚੋਲ ਕਰਨਾ ਅਤੇ ਵਿਚਾਰ ਦੇਣਾ;
- ਪ੍ਰੋਜੈਕਟ ਦੀ ਟੀਮ ਦੇ ਨਾਲ ਭਾਈਚਾਰੇ ਵਿਚ ਸ਼ਮੂਲੀਅਤ ਦੇ ਸੈਸ਼ਨਾਂ ਵਿਚ ਸ਼ਾਮਲ ਹੋਣਾ, ਸੁਣਨਾ ਅਤੇ ਜਾਣਕਾਰੀ ਸਾਂਝੀ ਕਰਨਾ;
- ਅਸੀਂ ਕੀ ਸੁਣਿਆ ਹੈ ਰਿਪੋਰਟ ਦੇ ਖਰੜੇ ਦੀ ਪੜਚੋਲ ਕਰਨਾ ਅਤੇ ਵਿਚਾਰ ਦੇਣਾ।
ਸਲਾਹਕਾਰ ਸਹਿ-ਚੇਅਰਮੈਨ
ਐਡਵਾਈਜ਼ਰੀ ਦੀਆਂ ਮੀਟਿੰਗਾਂ ਦੇ ਵਾਰੋ ਵਾਰੀ ਦੋ ਕੋ-ਚੇਅਰਜ਼ ਹੋਣਗੇ ਜੋ ਕਿ ਦਿਲਚਸਪੀ ਜ਼ਾਹਰ ਕਰਨ ਦੇ ਆਧਾਰ `ਤੇ ਐਡਵਾਈਜ਼ਰੀ ਵਲੋਂ ਚੁਣੇ ਜਾਣਗੇ। ਮੀਟਿੰਗਾਂ ਦੀਆਂ ਤਿਆਰੀਆਂ ਲਈ ਕੋ-ਚੇਅਰਜ਼ ਦੀ ਸਲਾਹ ਲਈ ਜਾਵੇਗੀ ਜਿਸ ਵਿਚ ਏਜੰਡੇ ਅਤੇ ਹੋਰ ਚੀਜ਼ਾਂ ਸ਼ਾਮਲ ਹਨ ਅਤੇ ਉਹ ਮੀਟਿੰਗਾਂ ਦੇ ਕੁਝ ਹਿੱਸਿਆਂ ਦੀ ਪ੍ਰਧਾਨਗੀ ਕਰ ਸਕਦੇ ਹਨ।
ਮੁਆਵਜ਼ਾ
ਸਫ਼ਰ ਦੇ ਖਰਚੇ ਅਤੇ ਪ੍ਰਤੀ ਮੀਟਿੰਗ 200 ਡਾਲਰ ਮਾਣ ਭੱਤੇ ਵਜੋਂ ਦਿੱਤੇ ਜਾਣਗੇ। ਵਰਕਸ਼ਾਪਾਂ/ਮੀਟਿੰਗਾਂ ਵਿਚ ਹਿੱਸਾ ਲੈਣ ਤੋਂ ਇਲਾਵਾ, ਸਤੰਬਰ 2023-ਜੂਨ 2024 ਤੋਂ 6-8+ ਘੰਟਿਆਂ ਦੇ ਵਿਚਕਾਰ ਸਲਾਹ-ਮਸ਼ਵਰੇ ਲਈ ਮੰਗ ਦੀ ਸੰਭਾਵਨਾ ਹੈ। ਇਨ੍ਹਾਂ ਘੰਟਿਆ ਲਈ ਮਾਣ ਭੱਤਾ ਪ੍ਰਤੀ ਘੰਟਾ 150 ਡਾਲਰ ਹੈ।
ਸੰਚਾਰ ਦਿਸ਼ਾ-ਨਿਰਦੇਸ਼
ਐਡਵਾਈਜ਼ਰੀ ਦੇ ਮੈਂਬਰ ਮੀਟਿੰਗਾਂ ਵਿਚ ਚੈਥਮ ਹਾਊਸ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹਨ, ਜਿਹੜੇ ਇਹ ਕਹਿੰਦੇ ਹਨ ਕਿ ਹਿੱਸਾ ਲੈਣ ਵਾਲੇ ਮਿਲੀ ਜਾਣਕਾਰੀ ਨੂੰ ਵਰਤਣ ਲਈ ਆਜ਼ਾਦ ਹਨ, ਪਰ ਬੁਲਾਰੇ (ਬੁਲਾਰਿਆਂ) ਦੀ, ਅਤੇ ਨਾ ਹੀ ਕਿਸੇ ਹੋਰ ਹਿੱਸਾ ਲੈਣ ਵਾਲੇ ਦੀ ਪਛਾਣ ਜਾਂ ਸੰਬੰਧ ਦੱਸੇ ਨਹੀਂ ਜਾ ਸਕਦੇ। ਮੀਟਿੰਗਾਂ ਦੌਰਾਨ ਬੋਲਣ ਦਾ ਸਮਾਂ ਸਾਂਝਾ ਕਰਨ, ਆਦਰ ਵਾਲੀ ਭਾਸ਼ਾ ਦੀ ਵਰਤੋਂ ਕੀਤੇ ਜਾਣ ਲਈ ਠੋਸ ਯਤਨ ਕੀਤਾ ਜਾਵੇਗਾ ਅਤੇ ਲੋੜਵੰਦਾਂ ਨੂੰ ਦੋਭਾਸ਼ੀਆ ਪ੍ਰਦਾਨ ਕੀਤਾ ਜਾਵੇਗਾ। ਮੀਟਿੰਗਾਂ ਦੇ ਚੱਲਣ ਬਾਰੇ ਕੋਈ ਵੀ ਫਿਕਰ ਕੋ-ਚੇਅਰਜ਼ ਦੇ ਧਿਆਨ ਵਿਚ ਲਿਆਏ ਜਾ ਸਕਦੇ ਹਨ, ਫਾਸਿਲੀਟੇਟਰਾਂ ਜਾਂ ਮਨਿਸਟਰੀ ਦੇ ਸਟਾਫ ਨੂੰ ਦੱਸੇ ਜਾ ਸਕਦੇ ਹਨ।
ਸੰਦਰਭ ਦੀਆਂ ਸ਼ਰਤਾਂ ਨੂੰ ਬਦਲਣਾ:
ਐਡਵਾਈਜ਼ਰੀ ਇਨ੍ਹਾਂ ਟਰਮਜ਼ ਔਫ ਰੈਫਰੈਂਸ ਵਿਚ ਤਬਦੀਲੀਆਂ ਦਾ ਸੁਝਾ ਦੇ ਸਕਦੀ ਹੈ। ਸਾਰੀਆਂ ਤਬਦੀਲੀਆਂ ਲਈ ਟੂਰਿਜ਼ਮ, ਆਰਟਸ, ਕਲਚਰਲ ਐਂਡ ਸਪੋਰਟ ਮਨਿਸਟਰੀ ਦੀ ਮਨਜ਼ੂਰੀ ਦੀ ਲੋੜ ਹੈ।
ਐਡਵਾਈਜ਼ਰੀ
- Am Johal
- Balbir Gurm
- Haiqa Cheema
- Harjit Dhillon
- Haroon Khan
- Jinder Oujla-Chalmers
- Karimah Es Sabar
- Parminder Virk
- Renisa Mawani
- Sahil Mroke
- Upkar Tatlay